Arcavia

Punjabi - ਪੰਜਾਬੀ
Arcavia Home Care ਗਾਹਕ ਦੀ ਸੁਰੱਖਿਆ ਅਤੇ ਸੰਤੁਸ਼ਟੀ ਉਤੇ ਕੇਂਦ੍ਰਿਤ ਘਰੇਲੂ ਦੇਖਭਾਲ ਸੇਵਾਵਾਂ ਦੇ ਇੱਕ ਨਵੀਨਤਾਕਾਰੀ ਪ੍ਰਦਾਤਾ ਹਨ।ਸਾਡੀ ਲੀਡਰਸ਼ਿਪ ਟੀਮ ਵਿੱਚ ਸਿਹਤ ਸੰਭਾਲ ਪੇਸ਼ਾਵਰ ਸ਼ਾਮਲ ਹੁੰਦੇ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੀਆਂ ਸੇਵਾਵਾਂ ਅਤੇ ਪ੍ਰੈਕਟਿਸਾਂ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਦੇਆਲੇ ਕੇਂਦਰਿਤ ਹਨ।

ਹੋਮ ਕੇਅਰ ਉਹਨਾਂ ਲਈ ਇੱਕ ਵਧੀਆ ਵਿਕਲਪ ਹੈ ਜਿਹਨਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੈ, ਪਰ ਉਹਨਾਂ ਨੂੰ ਹਸਪਤਾਲ ਜਾਂ ਹੋਰ ਦੇਖਭਾਲ ਸਹੂਲਤ ਵਿੱਚ ਹੋਣ ਦੀ ਲੋੜ ਨਹੀਂ ਹੈ।

Arcavia ਦਾ ਅੰਤਰ

ਸਾਡਾ ਮੰਨਣਾ ਹੈ ਕਿ ਘਰ ਉਹ ਹੈ ਜਿੱਥੇ ਦਿਲ ਹੁੰਦਾ ਹੈ ਅਤੇ ਇਸੇ ਲਈ ਅਸੀਂ ਤੁਹਾਡੇ ਘਰਦੇ ਆਰਾਮ ਵਿੱਚ ਤੁਹਾਡੇ ਲਈ ਗੁਣਵੱਤਾ ਭਰੀ ਦੇਖਭਾਲ ਸੇਵਾਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ।

ਸਾਡਾ ਦੇਖਭਾਲ ਦਾ ਫ਼ਲਸਫ਼ਾ ਲੋਕਾਂ ਨੂੰ ਉਹਨਾਂ ਦੇ ਆਪਣੇ ਘਰ ਵਿੱਚ ਆਰਾਮ, ਸਨਮਾਨ ਅਤੇ ਸੁਤੰਤਰਤਾ ਨਾਲ ਵਧੇਰੀ ਉਮਰ ਦੇ ਯੋਗ ਹੋਣਾ ਸੰਭਵ ਬਣਾਉਂਦਾ ਹੈ।

Arcavia ਵਿਖੇ, ਅਸੀਂ ਸਮਝਦੇ ਹਾਂ ਕਿ ਹਰੇਕ ਵਿਅਕਤੀ ਅਨੂਠਾ ਹੁੰਦਾ ਹੈ ਅਤੇ ਜਦੋਂ ਸਿਹਤ ਸੰਭਾਲ ਦੀ ਗੱਲ ਆਉਂਦੀ ਹੈ ਤਾਂ “ਇੱਕ-ਆਕਾਰ-ਫਿੱਟ-ਸਭ” ਹੱਲ ਵਰਗੀ ਕੋਈ ਚੀਜ਼ ਨਹੀਂ ਹੁੰਦੀ ਹੈ।ਸਾਡੀ ਟੀਮ ਹਰੇਕ ਗਾਹਕ ਨੂੰ ਵਿਅਕਤੀ ਵਿਸ਼ੇਸ਼ ਦੇ ਤੌਰ ਉਤੇ ਮੁਲਾਂਕਣ ਕਰਦੀ ਹੈ ਅਤੇ ਉਹਨਾਂ ਦੀਆਂ ਵਿਸ਼ਿਸ਼ਟ ਲੋੜਾਂ ਉਤੇ ਧਿਆਨ ਕੇਂਦਰਤ ਕਰਦੀ ਹੈ।

ਸਾਡੀਆਂ ਸੇਵਾਵਾਂ ਲੋਕਾਂ ਨੂੰ ਬਿਨਾ ਲੋੜ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਚਣ ਅਤੇ ਰਿਕਵਰੀ ਦੇ ਸਮੇਂ ਨੂੰ ਤੇਜ਼ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਦਾ ਮਤਲਬ ਹੈ ਕਿ ਲੋਕ ਆਪਣੇ ਘਰਾਂ ਵਿੱਚ ਰਹਿਣਗੇ ਜਿੱਥੇ ਉਹ ਮਹਿਫੂਜ਼ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ।

ਸਾਡਾ ਵਾਅਦਾ
ਅਸੀਂ ਕਿਉਂ ਅਤੇ ਸਾਨੂੰ ਕੀ ਵੱਖ ਕਰਦਾ ਹੈ?
  • ਇੱਕ ਹਮਦਰਦ ਘਰੇਲੂ ਦੇਖਭਾਲ ਪ੍ਰਦਾਨ ਕਰਦੇ ਹਾਂ ਤਾਂ ਜੋ ਅਸੀਂ ਜਿਹਨਾਂ ਪਰਿਵਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਦੇਹਾਂ ਉਹਨਾਂ ਨੂੰ ਇਹ ਜਾਣਕੇ ਮਨ ਦੀ ਸ਼ਾਂਤੀ ਰਵੇ ਕਿ ਉਹਨਾਂ ਦੇ ਅਜ਼ੀਜ਼ਾਂ ਨੂੰ ਉੱਚ ਗੁਣਵੱਤਾ ਵਾਲੇ ਜੀਵਨ ਦਾ ਆਨੰਦ ਲੈਣ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਹੋ ਰਹੀ ਹੈ।
  • ਤੁਹਾਡੀਆਂ ਵਿਅਕਤੀਗਤ ਲੋੜਾਂ ਅਤੇ ਬਜਟ ਨੂੰ ਪੂਰਾ ਕਰਨ ਲਈ ਇੱਕ ਦੇਖਭਾਲ ਯੋਜਨਾ ਤਿਆਰ ਕਰਨ ਲਈ ਤੁਹਾਡੇ ਨਾਲ ਕੰਮ ਕਰਦੇ ਹਾਂ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਦੇਖਭਾਲ ਦੇ ਪ੍ਰਬੰਧਨ ਵਿੱਚ ਤੁਹਾਡਾ ਨਿਯੰਤਰਣ ਜ਼ਿਆਦਾ ਹੈ।
  • ਦੇਖਭਾਲ ਯੋਜਨਾ ਬਾਰੇ ਸਪੱਸ਼ਟ ਤੌਰ ਤੇ ਗੱਲਬਾਤ ਕਰਦੇ ਹਾਂ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਜਾਣੂ ਮਹਿਸੂਸ ਕਰੋ ਅਤੇ ਤੁਹਾਡੇ ਲਈ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਯੋਜਨਾ ਦੀ ਚੋਣ ਕਰਨ ਵਿੱਚ ਵਿਸ਼ਵਾਸ ਮਹਿਸੂਸ ਕਰੋ।
  • ਤੁਹਾਡੇ ਦੇਖਭਾਲ ਕਰਨ ਵਾਲਿਆਂ ਦੇ ਨਾਲ ਨਜ਼ਦੀਕੀ ਨਾਲ ਕੰਮ ਕਰਦੇ ਹਾਂ ਅਤੇ ਲੋੜ ਪੈਣ ਤੇ ਦੇਖਭਾਲ ਯੋਜਨਾਵਾਂ ਨੂੰ ਅਨੁਕੂਲ ਬਣਾਉਂਦੇਹਾਂ, ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀ ਦੇਖਭਾਲ ਯੋਜਨਾ ਹਮੇਸ਼ਾ ਤੁਹਾਡੀਆਂ ਲੋੜਾਂ ਪੂਰੀਆਂ ਕਰਦੀ ਹੈ।
  • ਤੁਹਾਡੀ ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਨੂੰ ਤਰਜੀਹ ਦਿੰਦੇ ਹਾਂ ਤਾਂ ਜੋ ਹਮੇਸ਼ਾ ਤੁਹਾਡੀ ਸਭ ਤੋਂ ਵਧੀਆ ਦੇਖਭਾਲ ਹੋਵੇ।

ਗੁਣਵੱਤਾ ਭਰਿਆ ਜੀਵਨ ਜੀਣ ਲਈ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ

ਸੇਵਾ ਉੱਤਮਤਾ ਪ੍ਰਤੀ ਵਚਨ ਬੱਧਤਾ ਦੇ ਜ਼ਰੀਏ, ਸਾਡੀ ਇੱਕ ਖਰੀ ਦਿਲ ਦੀ ਇੱਛਾ ਹੈ ਕਿ ਅਸੀਂ ਭਰੋਸੇ ਯੋਗ ਅਤੇ ਪੇਸ਼ੇਵਰ ਸੇਵਾ ਪ੍ਰਦਾਨ ਕਰਕੇ ਉਹਨਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਈਏ ਜਿਹਨਾਂ ਦੀ ਅਸੀਂ ਦੇਖਭਾਲ ਕਰ ਦੇਹਾਂ।

ਡਰੀਮ ਟੀਮ

ਪਰਿਵਾਰ ਦਾ ਮਤਲਬ ਸਾਡੇ ਲਈ ਸਭ ਕੁਝ ਹੈ, ਜਿਵੇਂ ਕਿ ਇਹ ਤੁਹਾਡੇ ਲਈ ਸਭ ਕੁਝ ਹੈ।ਇਸ ਕਾਰਨ ਕਰਕੇ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੇ ਦੇਖਭਾਲ ਕਰਨ ਵਾਲਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਾਂ ਕਿ ਉਹਨਾਂ ਕੋਲ ਸਹੀ ਹੁਨਰ ਹੈ ਅਤੇ ਉਹ ਤੁਹਾਡੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਅੱਗੇ ਵੱਧ ਕੇ ਸੇਵਾ ਕਰਨ ਲਈ ਤਿਆਰ ਹਨ।

Initial Meeting

ਸ਼ੁਰੂਆਤੀ ਮੁਲਾਕਾਤ

ਸ਼ੁਰੂਆਤੀ ਮੁਲਾਕਾਤ ਦੇ ਦੌਰਾਨ, ਸਾਡੇ ਦੇਖਭਾਲ ਯੋਜਨਾਕਾਰ ਤੁਹਾਡੇ ਬਾਰੇ ਹੋਰ ਜਾਣਨ ਲਈ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਕੇ, ਉਹਨਾਂ ਨੂੰ ਸੁਣਕੇ, ਅਤੇ ਨੋਟਸ ਬਣਾ ਕੇ ਲੋੜਾਂਦਾ ਇੱਕ ਪੂਰਾ ਮੁਲਾਂਕਣ ਕਰਦੇ ਹਨ।ਇਹ ਪ੍ਰਕਿਰਿਆ ਸਾਨੂੰ ਤੁਹਾਡੀਆਂ ਵਿਅਕਤੀਗਤ ਲੋੜਾਂਨੂੰ ਪੂਰਾ ਕਰਨ ਲਈ ਦੇਖਭਾਲ ਯੋਜਨਾ ਬਣਾਉਣ ਦੇ ਯੋਗ ਬਣਾਉਂਦੀ ਹੈ।

ਅਨੁਕੂਲ ਦੇਖਭਾਲ ਕਰਤਾ

ਦੇਖਭਾਲ ਕਰਨ ਵਾਲੇ ਅਤੇ ਦੇਖਭਾਲ ਪ੍ਰਾਪਤ ਕਰਤਾ ਦੇ ਵਿਚਕਾਰ ਇੱਕ ਭਰੋਸੇਮੰਦ ਬੰਧਨ ਬਣਾਉਣ ਲਈ ਅਨੁਕੂਲਤਾ ਜ਼ਰੂਰੀ ਹੈ।ਸਰਵੋਤਮ ਸਿਹਤ ਨਤੀਜਿਆਂ ਲਈ, ਅਸੀਂ ਆਪਣੇ ਗਾਹਕਾਂ ਦੀਆਂ ਸੰਪੂਰਨ, ਭਾਸ਼ਾਈ, ਅਤੇ ਸੱਭਿਆਚਾਰਕ ਲੋੜਾਂ ਦੇ ਆਧਾਰ ਉਤੇ ਆਪਣੇ ਦੇਖਭਾਲ ਕਰਨ ਵਾਲਿਆਂ ਨਾਲ ਮੇਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।

24/7 ਦੀ ਉਪਲਬਧਤਾ

ਸਾਡੀ ਦੇਖਭਾਲ ਟੀਮ ਸਾਡੇ ਗਾਹਕਾਂ ਲਈ ਸਾਲ ਦੇ ਹਰ ਦਿਨ 24/7 ਉਪਲਬਧ ਹੈ।ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਦੇਖਭਾਲ ਕਰਨ ਵਾਲੇ ਸਮਾਂ-ਸਾਰਣੀ ਮੁਤਾਬਿਕ ਹਮੇਸ਼ਾ ਉਪਲਬਧ ਹੋਣ ਅਤੇ ਤਬਦੀਲੀਆਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨ ਦੇ ਯੋਗ ਹਨ।

ਸ਼ੁਰੂਆਤੀ ਸਲਾਹ-ਮਸ਼ਵਰੇ ਦੇ ਨਾਲ ਸ਼ੁਰੂਆਤ ਕਰੋ ਅਤੇ ਸਾਨੂੰ ਤੁਹਾਡੇ ਅਜ਼ੀਜ਼ਾਂ ਨੂੰ ਬਿਹਤਰ ਜੀਵਨ ਜਿਊਣ ਦਾ ਤਰੀਕਾ ਪ੍ਰਦਾਨ ਕਰਨ ਵਿੱਚ ਤੁਹਾਡੀ ਮਦਦ ਕਰਨ ਦਿਓ।
Arcavia ਟੀਮ ਦੇ ਮੈਂਬਰ ਦੂਜਿਆਂ ਦੇ ਜੀਵਨ ਵਿੱਚ ਇੱਕ ਫਰਕ ਲਿਆਉਂਦੇ ਹਨ।ਸਾਡੀ ਟੀਮ ਵਿੱਚ ਸ਼ਾਮਲ ਹੋਵੋਅਤੇ ਅਸੀਂ ਤੁਹਾਨੂੰ ਸਭ ਤੋਂ ਵਧੀਆ ਦੇਖਭਾਲ ਕਰਨ ਵਾਲੇ ਬਣਨ ਲਈ ਲੋੜੀਂਦੀ ਸਹਾਇਤਾ ਅਤੇ ਸਿਖਲਾਈ ਦੇਵਾਂਗੇ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]