Arcavia

Punjabi - ਪੰਜਾਬੀ
ਦਿਮਾਗ ਦੀ ਸਿਹਤ ਦਾ ਸਮਰਥਨ।

ਡਿਮੈਂਸ਼ੀਆ ਕਈ ਪ੍ਰਗਤੀਸ਼ੀਲ ਲੱਛਣਾਂ ਅਤੇ ਸਥਿਤੀਆਂ ਲਈ ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ।ਸ਼ੁਰੂਆਤ ਵਿੱਚ ਸਰੀਰ ਤੇ ਪ੍ਰਭਾਵ ਅਕਸਰ ਥੋੜੇ ਹੁੰਦੇ ਹਨ, ਜਿਸ ਵਿੱਚ ਯਾਦਦਾਸ਼ਤ ਦੀ ਕਮੀ, ਫੈਸਲੇ, ਅਤੇ ਭਾਸ਼ਾ ਦੇ ਮੁੱਦੇ ਸ਼ਾਮਲ ਹਨ, ਪਰ ਹੌਲੀ-ਹੌਲੀ ਇਹ ਹੋਰ ਗੰਭੀਰ ਹੋ ਜਾਂਦੇ ਹਨ, ਜਿਸ ਵਿੱਚ ਮੋਟਰ ਕੌਸ਼ਲ ਯਾਨੀ ਮਾਸਪੇਸ਼ੀਆਂ ਦੇ ਉਪਯੌਗ ਵਿੱਚ ਕਮੀ ਅਤੇ ਗੰਭੀਰ ਵਿਵਹਾਰ ਸੰਬੰਧੀ ਸਮੱਸਿਆਵਾਂ ਸ਼ਾਮਲ ਹਨ।ਡਿਮੈਂਸ਼ੀਆ ਉਸ ਬਿੰਦੂ ਤੱਕ ਵੱਧ ਸਕਦਾ ਹੈ ਜਿੱਥੇ ਇਹ ਕਿਸੇ ਦੇ ਰੋਜ਼ਾਨਾ ਜੀਵਨ ਅਤੇ ਸਮੁੱਚੀ ਸੁਰੱਖਿਆ ਨੂੰ ਭੌਤਿਕ ਤੌਰ ਤੇ ਪ੍ਰਭਾਵਿਤ ਕਰਦਾ ਹੈ।

ਯਾਦਦਾਸ਼ਤ ਦੀ ਦੇਖਭਾਲ ਤੁਹਾਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਘਰ ਵਿੱਚ ਸੁਰੱਖਿਅਤ ਢੰਗ ਨਾਲ ਰਹਿਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਬਾਰੇ ਹੈ।ਸਾਡੇ ਦੇਖਭਾਲ ਪ੍ਰਦਾਤਾ ਹਮੇਸ਼ਾ ਉਸ ਰੁਟੀਨ ਦੀ ਪਾਲਣਾ ਕਰਨ ਲਈ ਕੰਮ ਕਰਦੇ ਹਨ ਜਿਸ ਦੀ ਤੁਹਾਨੂੰ ਆਦਤ ਹੁੰਦੀ ਹੈ ਅਤੇ ਜਿਸ ਨਾਲ ਤੁਸੀਂ ਅਰਾਮ ਦੇਹ ਮਹਿਸੂਸ ਕਰਦੇ ਹੋ, ਜਿਥੋਂ ਤੱਕ ਸੰਭਵ ਹੋ ਸਕੇ ਤੁਹਾਡੀ ਸੁਤੰਤਰਤਾ ਨੂੰ ਵਧਾਵਾ ਦਿੰਦੇ ਹੋਏ, ਉਹ ਵੀ ਇੱਕ ਦੇਖਭਾਲ ਦਾ ਉਚਤਮ ਮਿਆਰ ਪ੍ਰਦਾਨ ਕਰਦੇ ਹੋਏ।

ਭਾਵੇਂ ਤੁਹਾਨੂੰ ਸਵੇਰ ਵੇਲੇ ਕਿਸੇ ਨੂੰ ਆਪਣੇ ਅਜ਼ੀਜ਼ਦੀ ਸਭ ਤੋਂ ਪਹਿਲਾਂ ਜਾਂ ਚਕਰਨ ਅਤੇ ਨਿੱਜੀ ਦੇਖਭਾਲ ਜਾਂ ਨਾਸ਼ਤੇ ਵਿੱਚ ਮਦਦ ਕਰਨ ਦੀ ਲੋੜ ਹੈ, ਜਾਂ ਇਹ ਯਕੀਨੀ ਬਣਾਉਣ ਲਈ ਕਿ ਉਹ ਰਾਤ ਵੇਲੇ ਸੁਰੱਖਿਅਤ ਹਨ, ਲਗਾਤਾਰ ਨਾਲ ਰਹਿਣ ਵਾਲੀ ਦੇਖਭਾਲ ਦੀ ਲੋੜ ਹੈ, ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਸਾਡੇ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਦੇਖ ਭਾਲ ਕਰਤਾ ਜਦੋਂ ਵੀ ਤੁਹਾਨੂੰ ਉਹਨਾਂ ਦੀ ਲੋੜ ਹੁੰਦੀ ਹੈ ਤਾਂ ਮਦਦ ਕਰਨ ਲਈ ਹਾਜ਼ਿਰ ਰਹਿਣ ਗੇ।

ਦੇਖਭਾਲ ਪ੍ਰਦਾਤਾ ਹੋਰ ਖੇਤਰਾਂ ਵਿੱਚ ਵੀ ਸਹਾਇਤਾ ਕਰ ਸਕਦੇ ਹਨ, ਜਿਵੇਂ ਕਿ:

  • ਦਵਾਈਆਂ ਦੀ ਸਹਾਇਤਾ
  • ਹਿੱਲਣ-ਡੁੱਲਣ ਵਿੱਚ ਮਦਦ ਕਰਨਾ
  • ਸ਼ੌਕ, ਗਤੀਵਿਧੀਆਂ, ਅਤੇ ਸਮਾਜਕ ਪਰਸਪਰ ਕ੍ਰਿਆ ਦੀ ਸਹੂਲਤ ਦੇਣਾ
  • ਭੋਜਨ ਤਿਆਰ ਕਰਨਾ ਅਤੇ ਘਰੇਲੂ ਕੰਮਾਂ ਨੂੰ ਸੰਭਾਲਣਾ
ਕਿਰਪਾ ਕਰਕੇ ਇਹ ਵੇਖਣ ਲਈ ਸਾਡੇ ਨਾਲ ਸੰਪਰਕ ਕਰੋ ਕਿ ਇੱਕ ਸਮਰਪਿਤ ਮੈਮੋਰੀ ਦੇਖਭਾਲ ਪ੍ਰਦਾਤਾ ਤੁਹਾਡੇ ਆਪਣੇ ਘਰ ਵਿੱਚ ਸੁਰੱਖਿਅਤ ਢੰਗ ਨਾਲ ਰਹਿਣਾ ਜਾਰੀ ਰੱਖਣ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]