Arcavia

Punjabi - ਪੰਜਾਬੀ
ਤੁਹਾਡੀ ਸੁਰੱਖਿਆ ਸਾਡੀ ਮੁੱਖ ਪ੍ਰਾਥਮਿਕਤਾ ਰਹਿੰਦੀ ਹੈ।

ਕੋਵਿਡ-19 ਮਹਾਂਮਾਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਡੀ ਗਲੋਬਲ ਹੈਲਥ ਕੇਅਰ ਚੁਣੌਤੀਆਂ ਵਿੱਚੋਂ ਇੱਕ ਪੇਸ਼ ਕੀਤੀ।ਇਨਫੈਕਸ਼ਨ ਅਤੇ ਗੰਭੀਰ ਬਿਮਾਰੀ ਦੇ ਖਤਰਿਆਂ ਨੇ ਇਸਨੂੰ ਹਰ ਕਿਸੇ ਲਈ ਬਹੁਤ ਚਿੰਤਾਜਨਕ ਸਮਾਂ ਬਣਾ ਦਿੱਤਾ ਹੈ, ਜੋ ਕਿ ਸਮਾਜ ਦੇ ਸਾਡੇ ਬਜ਼ੁਰਗ ਅਤੇ ਵਧੇਰੇ ਕਮਜ਼ੋਰ ਮੈਂਬਰਾਂ ਲਈ ਘੱਟ ਨਹੀਂ ਸੀ।

ਜਿਵੇਂ ਕਿ ਕੋਵਿਡ-19 ਮਹਾਂਮਾਰੀ ਦਾ ਵਿਕਾਸ ਹੋਇਆ ਹੈ ਅਤੇ ਵੱਢੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ, ਅਸੀਂ ਆਪਣੀ ਦੇਖਭਾਲ ਟੀਮ ਨੂੰ PPE ਦੀ ਸੁਰੱਖਿਅਤ ਵਰਤੋਂ ਅਤੇ ਇਨਫੈਕਸ਼ਨ ਦੇ ਰੋਕਥਾਮ ਅਤੇ ਨਿਯੰਤਰਣ ਅਭਿਆਸਾਂ (IPAC) ਸਭ ਤੋਂ ਵਧੀਆ ਅਭਿਆਸਾਂ ਬਾਰੇ ਸਿਖਿਅਤ ਕਰਨਾ ਅਤੇ ਨਿਰੰਤਰ ਮਾਰਗ ਦਰਸ਼ਨ ਪ੍ਰਦਾਨ ਕਰਨਾ ਜਾਰੀ ਰੱਖਿਆ ਹੈ, ਜੋ ਕਿ ਪਬਲਿਕ ਹੈਲਥ ਓਨਟਾਰੀਓ ਤੋਂ ਮਿਲੇ ਸਾਰੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇਕਸਾਰ ਹਨ।

ਅਸੀਂ ਆਪਣੇ ਗਾਹਕਾਂ ਅਤੇ ਦੇਖਭਾਲ ਪ੍ਰਦਾਤਾਵਾਂ ਦੋਹਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਆਪਣੇ ਗਾਹਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਾਡੇ ਸਾਰੇ ਦੇਖਭਾਲ ਪ੍ਰਦਾਤਾਵਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਅਤੇ ਜਾਂਚ ਕੀਤੀ ਗਈਹੈ।ਅਸੀਂ ਆਪਣੇ ਗਾਹਕਾਂ ਨੂੰ ਮਹੱਤਵ ਪੂਰਨ ਸੇਵਾਵਾਂ ਪ੍ਰਦਾਨ ਕਰਦੇ ਹੋਏ ਟ੍ਰਾੰਸਮਿਸ਼ਨ ਦੇ ਜੋਖਮ ਨੂੰ ਘੱਟ ਤੋਂ ਘੱਟ ਕਰਨ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹਾਂ ਤਾਂ ਜੋ ਉਹ ਆਪਣੇ ਘਰਾਂ ਵਿੱਚ ਚੰਗੀ ਤਰ੍ਹਾਂ ਰਹਿਣਾ ਜਾਰੀ ਰੱਖ ਸਕਣ।

ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਭ ਤੋਂ ਸੁਰੱਖਿਅਤ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਖ਼ਾਸ ਕਰ ਉਦੋਂ ਜਦੋਂ ਤੁਹਾਨੂੰ ਇਸਦੀ ਸਭਤੋਂ ਵੱਧ ਲੋੜ ਹੁੰਦੀਹੈ।ਮੁਫ਼ਤ ਸਲਾਹ-ਮਸ਼ਵਰੇ ਦੀ ਬੁਕਿੰਗ ਕਰਕੇ ਸ਼ੁਰੂਆਤ ਕਰੋ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]